ਚੰਡੀਗੜ੍ਹ — ਮੌਸਮ ਬਦਲ ਗਿਆ ਹੈ ਅਤੇ ਇਸ ਮੌਸਮ 'ਚ ਹਰ ਕਿਸੇ ਦਾ ਮਨ ਕੁਝ ਕਰਾਰ ਖਾਣ ਨੂੰ ਕਰਦਾ ਹੈ। ਕਰਾਰਾ ਖਾਣ ਲਈ ਤੁਸੀਂ ਆਪਣੇ ਘਰ ਬਣਾ ਸਕਦੇ ਹੋ ਸਬਜ਼ੀਆਂ ਦਾ ਸ਼ਾਮੀ ਕਬਾਬ।
ਬਣਾਉਣ ਲਈ ਸਮੱਗਰੀ :
- ਇਕ ਕੱਪ ਉਬਲੇ ਕਾਲੇ ਛੋਲੇ
- ਇਕ ਪਿਆਜ਼ ਕੱਟਿਆ ਹੋਇਆ
- ਇਕ ਚਮਚ ਪੁਦੀਨੇ ਦੇ ਪੱਤੇ
- ਇਕ ਚਮਚ ਹਰਾ ਧਨੀਆ
- ਅੱਧਾ ਚਮਚ ਲਾਲ ਮਿਰਚ ਪਾਊਡਰ
- ਇਕ ਹਰੀ ਮਿਰਚ ਕੱਟੀ ਹੋਈ
- ਅੱਧਾ ਚਮਚ ਅਦਰਕ ਦਾ ਪੇਸਟ
- ਅੱਧਾ ਚਮਚ ਗਰਮ ਮਸਾਲਾ
- ਦੋ ਚਮਚ ਵੇਸਣ
- ਨਮਕ ਸੁਆਦ ਅਨੁਸਾਰ
- ਤਲਣ ਲਈ ਤੇਲ
ਬਣਾਉਣ ਦਾ ਤਰੀਕਾ :
- ਸਭ ਤੋਂ ਪਹਿਲਾਂ ਇਕ ਬਰਤਨ 'ਚ ਉਬਲੇ ਕਾਲੇ ਛੋਲੇ, ਪਿਆਜ, ਹਰਾ ਧਨੀਆ, ਪੁਦੀਨੇ ਦੇ ਪੱਤੇ, ਧਨੀਆ ਪਾਊਡਰ, ਲਾਲ ਮਿਰਚ ਪਾਊਡਰ, ਅਦਰਕ ਦਾ ਪੇਸਟ, ਗਰਮ ਮਸਾਲਾ, ਵੇਸਣ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
- ਹੁਣ ਇਸ ਦੇ ਛੋਟੇ-ਛੋਟੇ ਗੋਲੇ ਬਣਾ ਲਓ।
- ਗਰਮ ਤੇਲ 'ਚ ਇਸਨੂੰ ਤਲ ਲਓ।
- ਆਪਣੀ ਪਸੰਦ ਨਾਲ ਸਜਾ ਕੇ ਪਰੋਸੋ।
ਨੇਲ ਕਲਚਰ ਨਾਲ ਪਾਓ ਖਰਾਬ ਦਿੱਸਣ ਵਾਲੇ ਨਹੁੰਆਂ ਤੋਂ ਛੁਟਕਾਰਾ
NEXT STORY